You are currently viewing ਸ੍ਰੀ ਹਰਿਮੰਦਰ ਸਾਹਿਬ ਦੀ ਗੁਰਬਾਣੀ ਹੁਣ 1000 ਤੋਂ ਵੱਧ ਪਲੇਟਫਾਰਮਾਂ ‘ਤੇ ਲਾਈਵ, SGPC ਨੇ ਅਪਣਾਇਆ ਨਵਾਂ ਰੁਖ

ਸ੍ਰੀ ਹਰਿਮੰਦਰ ਸਾਹਿਬ ਦੀ ਗੁਰਬਾਣੀ ਹੁਣ 1000 ਤੋਂ ਵੱਧ ਪਲੇਟਫਾਰਮਾਂ ‘ਤੇ ਲਾਈਵ, SGPC ਨੇ ਅਪਣਾਇਆ ਨਵਾਂ ਰੁਖ

ਚੰਡੀਗੜ੍ਹ: ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਹੁਣ ਹੋਰ ਵੀ ਵਿਆਪਕ ਪਹੁੰਚ ਮਿਲ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅਧਿਕਾਰਤ ਯੂਟਿਊਬ ਲਿੰਕ ਰਾਹੀਂ ਗੁਰਬਾਣੀ ਦਾ ਪ੍ਰਸਾਰਣ ਹੁਣ 1000 ਤੋਂ ਵੱਧ ਡਿਜੀਟਲ ਅਤੇ ਸੈਟੇਲਾਈਟ ਪਲੇਟਫਾਰਮਾਂ ਤੱਕ ਪਹੁੰਚ ਰਿਹਾ ਹੈ।

ਇਸ ਪਹਿਲ ਤਹਿਤ ਵੱਖ-ਵੱਖ ਟੈਲੀਵਿਜ਼ਨ ਅਤੇ ਡਿਜੀਟਲ ਨੈੱਟਵਰਕ ਵੀ ਸਿੱਧੇ ਪ੍ਰਸਾਰਣ ਨਾਲ ਜੁੜ ਰਹੇ ਹਨ। ਇਸੇ ਕੜੀ ਵਿੱਚ GTC Punjabi ਨੇ ਵੀ ਆਪਣੇ ਦਰਸ਼ਕਾਂ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਦੋ ਵਾਰ ਗੁਰਬਾਣੀ ਦਾ ਲਾਈਵ ਪ੍ਰਸਾਰਣ ਸ਼ੁਰੂ ਕਰ ਦਿੱਤਾ ਹੈ। ਸਵੇਰ ਦਾ ਪ੍ਰਸਾਰਣ 3:15 ਵਜੇ ਤੋਂ 7:30 ਵਜੇ ਤੱਕ ਅਤੇ ਸ਼ਾਮ ਦਾ ਪ੍ਰਸਾਰਣ 4:00 ਵਜੇ ਤੋਂ 6:00 ਵਜੇ ਤੱਕ ਕੀਤਾ ਜਾ ਰਿਹਾ ਹੈ।

ਜੀਟੀਸੀ ਨੈੱਟਵਰਕ ਦੇ ਸੰਸਥਾਪਕ ਡਾ. ਰਬਿੰਦਰ ਨਾਰਾਇਣ ਨੇ ਦੱਸਿਆ ਕਿ ਗੁਰਬਾਣੀ ਦਾ ਸਿਗਨਲ SGPC ਦੇ ਅਧਿਕਾਰਤ ਯੂਟਿਊਬ ਚੈਨਲ ਤੋਂ ਲਿਆ ਜਾ ਰਿਹਾ ਹੈ ਅਤੇ ਇਸ ਨੂੰ ਸੈਟੇਲਾਈਟ ਤੇ ਹੋਰ ਡਿਜੀਟਲ ਮਾਧਿਅਮਾਂ ਰਾਹੀਂ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ SGPC ਨੂੰ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਗਈ ਹੈ।

ਪਿਛਲੇ ਸਮੇਂ ਗੁਰਬਾਣੀ ਦੇ ਮੁੜ ਪ੍ਰਸਾਰਣ (ਰੀ-ਸਟ੍ਰੀਮਿੰਗ) ਨੂੰ ਲੈ ਕੇ ਚਰਚਾ ਰਹੀ ਸੀ, ਪਰ ਹੁਣ SGPC ਵੱਲੋਂ ਅਧਿਕਾਰਤ ਲਿੰਕ ਰਾਹੀਂ ਵੱਖ-ਵੱਖ ਪਲੇਟਫਾਰਮਾਂ ਨੂੰ ਪ੍ਰਸਾਰਣ ਦੀ ਆਗਿਆ ਦੇਣ ਨਾਲ ਦੁਨੀਆ ਭਰ ਦੀ ਸੰਗਤ ਲਈ ਗੁਰਬਾਣੀ ਤੱਕ ਪਹੁੰਚ ਹੋਰ ਆਸਾਨ ਹੋ ਗਈ ਹੈ।