ਯੇਲ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜ ਕੇ ਹਾਸਲ ਕੀਤੀ ਜਿੱਤ; ਜਾਰਜੀਆ ਵਿਧਾਨ ਸਭਾ ’ਚ ਪਹੁੰਚਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ-ਅਮਰੀਕੀ ਬਣੇ
ਚੰਡੀਗੜ੍ਹ: ਅਮਰੀਕਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। 27 ਸਾਲਾ ਸਿੱਖ ਨੌਜਵਾਨ ਜੋਤ ਸਿੰਘ ਨੇ ਜਾਰਜੀਆ ਸਟੇਟ ਅਸੈਂਬਲੀ ਦੀ ਚੋਣ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਯੇਲ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਹੇ ਜੋਤ ਸਿੰਘ ਜਾਰਜੀਆ ਦੀ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ ਮੂਲ ਦੇ ਅਮਰੀਕੀ ਬਣ ਗਏ ਹਨ।
ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਜੋਤ ਸਿੰਘ ਨੇ 3 ਨਵੰਬਰ ਨੂੰ ਡਿਸਟ੍ਰਿਕਟ 97 ਤੋਂ ਜਿੱਤ ਦਰਜ ਕੀਤੀ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਯਾਸੀਨ ਮੋਗਾਜ਼ੀ ਨੂੰ ਹਰਾਇਆ ਅਤੇ ਜਾਰਜੀਆ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਵਿੱਚ ਆਪਣੀ ਥਾਂ ਬਣਾਈ।
ਜੋਤ ਸਿੰਘ ਦੇ ਚੋਣ ਹਲਕੇ ਵਿੱਚ ਡੁਲੂਥ, ਪੀਚਟ੍ਰੀ ਕਾਰਨਰਜ਼, ਨੋਰਕਰਾਸ ਅਤੇ ਗਵਿਨੇਟ ਕਾਊਂਟੀ ਦਾ ਬਰਕਲੇ ਲੇਕ ਇਲਾਕਾ ਸ਼ਾਮਲ ਹੈ।
ਉਨ੍ਹਾਂ ਦੀ ਇਸ ਜਿੱਤ ਨੂੰ ਅਮਰੀਕਾ ਵਿੱਚ ਸਿੱਖ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੀ ਨੁਮਾਇੰਦਗੀ ਦੇ ਪੱਖੋਂ ਇੱਕ ਮਹੱਤਵਪੂਰਨ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ।