You are currently viewing ‘ਕਾਕਰੋਚ ਜਨਤਾ ਪਾਰਟੀ’ ਨੂੰ ਅਮਰੀਕਾ ‘ਚ ਦਾਨੀਆਂ ਤੋਂ ਮਿਲ ਰਿਹਾ ਚੰਦਾ : ਗਾਇਕਾ ਮਿਲਬੇਨ

‘ਕਾਕਰੋਚ ਜਨਤਾ ਪਾਰਟੀ’ ਨੂੰ ਅਮਰੀਕਾ ‘ਚ ਦਾਨੀਆਂ ਤੋਂ ਮਿਲ ਰਿਹਾ ਚੰਦਾ : ਗਾਇਕਾ ਮਿਲਬੇਨ

ਵਾਸ਼ਿੰਗਟਨ : ਵਾਸ਼ਿੰਗਟਨ : ਹਾਲੀਵੁੱਡ ਗਾਇਕਾ ਮੈਰੀ ਮਿਲਬੇਨ ਨੇ ‘ਕਾਕਰੋਚ ਜਨਤਾ ਪਾਰਟੀ’ ਉੱਤੇ ਅਮਰੀਕਾ ਤੋਂ ਫੰਡਿੰਗ ਮਿਲਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧੀ ਅਮਰੀਕੀ ਡੋਨਰ ਅਭਿਜੀਤ ਦੀਪਕੇ ਨੂੰ ਪੈਸੇ ਭੇਜ ਰਹੇ ਹਨ। ਉਨ੍ਹਾਂ ਮੁਤਾਬਕ ਇਸ ਪੈਸੇ ਦੀ ਵਰਤੋਂ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਅਤੇ ਸਰਕਾਰ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਲਈ ਕੀਤੀ ਜਾ ਰਹੀ ਹੈ। ਮਿਲਬੇਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਕਰਕੇ ਭਾਰਤ ਦੇ ਨੌਜਵਾਨਾਂ ਨੂੰ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਲਿਖਿਆ, ‘ਇਹ ਚੁੱਪ ਰਹਿਣ ਦਾ ਸਮਾਂ ਨਹੀਂ ਹੈ।’
ਜ਼ਿਕਰਯੋਗ ਹੈ ਕਿ ਮੈਰੀ ਮਿਲਬੇਨ ਨੇ ਜੂਨ 2023 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪੈਰ ਵੀ ਛੂਹੇ ਸਨ, ਜਿਸ ਤੋਂ ਬਾਅਦ ਭਾਰਤ ਵਿੱਚ ਉਨ੍ਹਾਂ ਦੀ ਕਾਫ਼ੀ ਚਰਚਾ ਹੋਈ ਸੀ। ਮਿਲਬੇਨ ਨੇ ਦਾਅਵਾ ਕੀਤਾ ਕਿ ਫੰਡਿੰਗ ਕਰਨ ਵਾਲੇ ਕੁਝ ਅਮਰੀਕੀ ਦੁਨੀਆ ਭਰ ਦੇ ਸੱਜੇ-ਪੱਖੀ (ਰੂੜੀਵਾਦੀ) ਆਗੂਆਂ ਨੂੰ ਨਿਸ਼ਾਨਾ ਬਣਾਉਣ ਦਾ ਇੱਕ ਤੈਅ ਤਰੀਕਾ ਅਪਣਾਉਂਦੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੇ ਲੋਕ ਕਿਸੇ ਦੇਸ਼ ਵਿੱਚ ਅਮਰੀਕਾ ਤੋਂ ਪੜ੍ਹੇ ਵਿਅਕਤੀ ਨੂੰ ਲੱਭਦੇ ਹਨ, ਉਸ ਨੂੰ ਕੱਟੜ ਬਣਾਉਂਦੇ ਹਨ, ਵਾਪਸ ਉਸ ਦੇ ਦੇਸ਼ ਭੇਜਦੇ ਹਨ ਅਤੇ ਅਰਾਜਕਤਾ ਤੇ ਤਬਾਹੀ ਫੈਲਾਉਣ ਲਈ ਫੰਡ ਦਿੰਦੇ ਹਨ।
ਮਿਲਬੇਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਰਾਜਨੀਤਕ ਸਫ਼ਰ ਦਾ ਬਚਾਅ ਕਰਦਿਆਂ ਕਿਹਾ ਕਿ ਉਹ 25 ਸਾਲਾਂ ਤੋਂ ਸਰਕਾਰ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ 12 ਸਾਲਾਂ ਤੋਂ ਪ੍ਰਧਾਨ ਮੰਤਰੀ ਹਨ। ਉਹ ਅਮਰੀਕਾ ਤੋਂ ਆਉਣ ਵਾਲੀਆਂ ਅਜਿਹੀਆਂ ਤਾਕਤਾਂ ਅੱਗੇ ਨਹੀਂ ਝੁਕਣਗੇ।