ਨਵੀਂ ਦਿੱਲੀ : ਕਾਕਰੋਚ ਜਨਤਾ ਪਾਰਟੀ ਵਰਕਰ ਨੀਸ਼ੂ ਆਜ਼ਾਦ ਦੇ ਪਿਤਾ ਸੰਜੇ ਨਾਲ ਕੁੱਟਮਾਰ ਦੇ ਦੋਸ਼ੀ ਸੁਤੰਤਰ ਭਾਰਦਵਾਜ ਨੂੰ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਨੂੰ ਪਟਿਆਲਾ ਕੋਰਟ ‘ਚ ਵਰਚੁਅਲੀ ਪੇਸ਼ ਕੀਤਾ। ਕੋਰਟ ਨੇ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਸੁਤੰਤਰ ਨੂੰ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਫੜਿਆ ਗਿਆ ਸੀ।
ਸੁਤੰਤਰ ਦੀ ਗ੍ਰਿਫ਼ਤਾਰੀ ਲਈ ਕਾਕਰੋਚ ਜਨਤਾ ਪਾਰਟੀ ਨੇ ਸ਼ੁੱਕਰਵਾਰ ਨੂੰ ਪਾਰਲੀਮੈਂਟ ਸਟ੍ਰੀਟ ਥਾਣੇ ਦੇ ਬਾਹਰ 3 ਘੰਟੇ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ 72 ਘੰਟਿਆਂ ‘ਚ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਸੀ। ਦੂਜੇ ਪਾਸੇ, ਸੁਤੰਤਰ ਦੇ ਸਮਰਥਨ ‘ਚ ਸ਼ਨੀਵਾਰ ਨੂੰ ਹਿੰਦੂ ਸੰਗਠਨ ਦੇ ਕਾਰਜਕਰਤਾ ਥਾਣੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ। ਪੁਲਿਸ ਨੇ ਰੀਸ਼ੂ ਅਤੇ ਉਸ ਦੇ ਪਿਤਾ ਖ਼ਿਲਾਫ਼ ਉਨ੍ਹਾਂ ਤੋਂ ਲਿਖਤੀ ਸ਼ਿਕਾਇਤ ਲੈ ਲਈ ਹੈ।