You are currently viewing ਸੰਤ ਢੱਡਰੀਆਂਵਾਲੇ ਦੇ ਕਾਫਲੇ ਦੀ ਟੈਂਪੋ ਟਰੈਵਲ ਹਾਦਸਾਗ੍ਰਸਤ, ਵੱਡੇ ਨੁਕਸਾਨ ਤੋਂ ਬਚਾਅ

ਸੰਤ ਢੱਡਰੀਆਂਵਾਲੇ ਦੇ ਕਾਫਲੇ ਦੀ ਟੈਂਪੋ ਟਰੈਵਲ ਹਾਦਸਾਗ੍ਰਸਤ, ਵੱਡੇ ਨੁਕਸਾਨ ਤੋਂ ਬਚਾਅ

ਬਰਨਾਲਾ-ਬਠਿੰਡਾ ਹਾਈਵੇਅ ’ਤੇ ਖੁੱਡੀ ਖੁਰਦ ਨੇੜੇ ਵਾਪਰਿਆ ਹਾਦਸਾ, ਟ੍ਰੈਕਟਰ-ਟਰਾਲੀ ਨਾਲ ਹੋਈ ਟੱਕਰ

ਬਰਨਾਲਾ: ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਨਾਲ ਜਾ ਰਹੀ ਇੱਕ ਟੈਂਪੋ ਟਰੈਵਲ ਗੱਡੀ ਬੁੱਧਵਾਰ ਨੂੰ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਘਟਨਾ ਪਿੰਡ ਖੁੱਡੀ ਖੁਰਦ ਨੇੜੇ ਵਾਪਰੀ। ਰਾਹਤ ਦੀ ਗੱਲ ਰਹੀ ਕਿ ਹਾਦਸੇ ਵਿੱਚ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਮਿਲੀ ਜਾਣਕਾਰੀ ਮੁਤਾਬਕ ਸੰਤ ਰਣਜੀਤ ਸਿੰਘ ਢੱਡਰੀਆਂਵਾਲਾ ਆਪਣੇ ਕਾਫਲੇ ਸਮੇਤ ਬਠਿੰਡਾ ਵੱਲ ਜਾ ਰਹੇ ਸਨ। ਇਸ ਦੌਰਾਨ ਕਾਫਲੇ ਵਿੱਚ ਸ਼ਾਮਲ ਟੈਂਪੋ ਟਰੈਵਲ ਸੜਕ ’ਤੇ ਖੜ੍ਹੀ ਇੱਕ ਟ੍ਰੈਕਟਰ-ਟਰਾਲੀ ਨਾਲ ਜਾ ਟਕਰਾਈ।

ਦੱਸਿਆ ਜਾ ਰਿਹਾ ਹੈ ਕਿ ਟੈਂਪੋ ਟਰੈਵਲ ਦੇ ਡਰਾਈਵਰ ਨੇ ਸਮੇਂ ਸਿਰ ਸੂਝ-ਬੂਝ ਦਿਖਾਉਂਦਿਆਂ ਸਥਿਤੀ ਨੂੰ ਸੰਭਾਲ ਲਿਆ, ਜਿਸ ਕਾਰਨ ਹਾਦਸਾ ਵੱਡਾ ਰੂਪ ਧਾਰਨ ਤੋਂ ਬਚ ਗਿਆ। ਗੱਡੀ ਵਿੱਚ ਸਵਾਰ ਸੰਤ ਢੱਡਰੀਆਂਵਾਲੇ ਦੇ ਸਾਥੀ ਵੀ ਵਾਲ-ਵਾਲ ਬਚ ਗਏ।

ਮੁੱਢਲੀ ਜਾਣਕਾਰੀ ਵਿੱਚ ਹਾਦਸੇ ਦਾ ਕਾਰਨ ਸੜਕ ’ਤੇ ਖੜ੍ਹੀ ਟ੍ਰੈਕਟਰ-ਟਰਾਲੀ ਅਤੇ ਚਾਲਕ ਦੀ ਕਥਿਤ ਲਾਪਰਵਾਹੀ ਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਹਾਦਸੇ ਦੇ ਸਹੀ ਕਾਰਨਾਂ ਸਬੰਧੀ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।